Tuesday, April 08, 2025
 

ਹਰਿਆਣਾ

ਹਰਿਆਣਾ ਰਾਜ ਚੋਣ ਕਮਿਸ਼ਨ ਨੇ ਮੇਅਰ, ਨਗਰ ਨਿਗਮ ਮੈਂਬਰਾਂ, ਨਗਰ ਪਰਿਸ਼ਦ ਤੇ ਨਗਰ ਪਾਲਿਕਾ ਮੈਂਬਰਾਂ ਲਈ ਚੋਣ ਖਰਚ ਵਿਚ ਕੀਤਾ ਵਾਧਾ

November 10, 2020 11:05 PM

ਚੰਡੀਗੜ੍ਹ : ਹਰਿਆਣਾ ਰਾਜ ਚੋਣ ਕਮਿਸ਼ਨ ਨੇ ਮੇਅਰ,  ਨਗਰ ਨਿਗਮ ਮੈਂਬਰਾਂ,  ਨਗਰ ਪਰਿਸ਼ਦ ਤੇ ਨਗਰ ਪਾਲਿਕਾ ਮੈਂਬਰਾਂ ਲਈ ਚੋਣ ਖਰਚ ਦੀ ਸੀਮਾ ਵਿਚ ਸੋਧ ਕਰਦੇ ਹੋਏ ਖਰਚ ਸੀਮਾ ਵਿਚ ਵਾਧਾ ਕੀਤਾ ਹੈਹੁਣ ਮੇਅਰ ਲਈ ਵੱਧ ਤੋਂ ਵੱਧ ਚੋਣ ਖਰਚ ਸੀਮਾ 22 ਲੱਖ ਰੁਪਏ ਹੋਵੇਗੀ,  ਜੋ ਕਿ ਪਹਿਲਾਂ 20 ਲੱਖ ਰੁਪਏ ਸੀਇਸ ਤਰਾਂ, ਨਗਰ ਨਿਗਮ ਮੈਂਬਰਾਂ ਲਈ ਲੱਖ ਰੁਪਏ ਤੋਂ ਵੱਧ ਕੇ 5.50 ਲੱਖ ਰੁਪਏ,  ਨਗਰ ਪਰਿਸ਼ਦ ਦੇ ਮੈਂਬਰਾਂ ਲਈ ਲੱਖ ਰੁਪਏ ਤੋਂ ਵੱਧਾ ਕੇ 3.30 ਲੱਖ ਰੁਪਏ ਅਤੇ ਨਗਰ ਪਾਲਿਕਾਂ ਮੈਂਬਰਾਂ ਲਈ ਲੱਖ ਰੁਪਏ ਤੋਂ ਵੱਧਾ 2.25 ਲੱਖ ਰੁਪਏ ਕੀਤੀ ਹੈ|
ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕਮਿਸ਼ਨ ਨੇ ਇਹ ਵੀ ਆਦੇਸ਼ ਦਿੱਤੇ ਕਿ ਨਗਰ ਨਿਗਮ,  ਨਗਰ ਪਰਿਸ਼ਦ ਅਤੇ ਨਗਰ ਪਾਲਿਕਾ ਚੋਣ ਲੜਣ ਵਾਲੇ ਉਮੀਦਵਾਰ ਜਾਂ ਉਨਾਂ ਦੇ ਚੋਣ ਏਜੰਟ ਵੱਲੋਂ ਚੋਣ ਖਰਚ ਦਾ ਵੇਰਵਾ ਰੱਖਣਾ ਹੋਵੇਗਾ ਅਤੇ ਨਤੀਜੇ ਐਲਾਨ ਤੋਂ ਬਾਅਦ 30 ਦਿਨਾਂ ਦੇ ਅੰਦਰ ਖਰਚ ਦਾ ਵੇਰਵਾ ਜਿਲਾ ਡਿਪਟੀ ਕਮਿਸ਼ਨਰ ਕੋਲ ਜਮਾਂ ਕਰਵਾਉਣਾ ਹੋਵੇਗਾਇਸ ਤੋਂ ਇਲਾਵਾ,  ਇਹ ਵੀ ਆਦੇਸ਼ ਦਿੱਤੇ ਹਨ ਕਿ ਜੇਕਰ ਕੋਈ ਉਮੀਦਵਾਰ ਨਿਰਧਾਰਿਤ ਸਮੇਂ ਵਿਚ ਚੋਣ ਖਰਚ ਦਾ ਵੇਰਵਾ ਪੇਸ਼ ਕਰਨ ਵਿਚ ਅਸਫਲ ਹੁੰਦਾ ਹੈ ਤਾਂ ਕਮਿਸ਼ਨ ਉਸ ਨੂੰ ਅਯੋਗ ਐਲਾਨ ਕਰ ਸਕਦੀ ਹੈ ਅਤੇ ਉਮੀਦਵਾਰ ਆਦੇਸ਼ ਜਾਰੀ ਹੋਣ ਦੀ ਮਿਤੀ ਤੋਂ ਸਾਲ ਲਈ ਅਯੋਗ ਹੋ ਜਾਵੇਗਾ|
ਉਮੀਦਵਾਰ ਖੁਦ ਜਾਂ ਉਸ ਦੇ ਐਥੋਰਾਇਜਡ ਚੋਣ ਏਜੰਟ ਵੱਲੋਂ ਨਾਮਜਦਗੀ ਪੱਤਰ ਭਰਨ ਤੋਂ ਲੈ ਕੇ ਚੋਣ ਨਤੀਜਾ ਐਲਾਨ ਹੋਣ ਵਾਲੇ ਦਿਨ ਤਕ ਚੋਣ ਨਾਲ ਸਬੰਧਤ ਸਾਰੇ ਖਰਚਿਆਂ ਲਈ ਵੱਖ ਤੋਂ ਖਾਤਾ ਰੱਖਣਾ ਹੋਵੇਗਾ| ਕੁਲ ਖਰਚ ਉਪਰੋਕਤ ਸੀਮਾ ਤੋਂ ਵੱਧ ਨਹੀਂ ਹੋਣਾ ਚਾਹੀਦਾ ਹੈ|

 

Have something to say? Post your comment

 

ਹੋਰ ਹਰਿਆਣਾ ਖ਼ਬਰਾਂ

ਹਿਸਾਰ-ਸਿਰਸਾ ਹਾਈਵੇਅ 'ਤੇ ਕਾਰ ਅਤੇ ਆਟੋ ਰਿਕਸ਼ਾ ਦੀ ਟੱਕਰ

PM नरेन्द्र मोदी विकसित भारत-विकसित हरियाणा की महत्वपूर्ण कड़ी को जोड़ेंगे : CM सैनी

अवैध खनन एवं परिवहन रोकने के लिए हरियाणा सरकार प्रतिबद्ध

शिक्षा मंत्री महीपाल ढांडा ने अन्य मंत्रियों के साथ देखी छावा मूवी

ਸੋਨੀਪਤ ਵਿੱਚ ਓਵਰਟੇਕ ਕਰਦੇ ਸਮੇਂ ਬੱਸ ਦੀ ਟਰੱਕ ਨਾਲ ਟੱਕਰ

ਖੇਤੀਬਾੜੀ ਖੇਤਰ 'ਚ ਕੰਮ ਕਰਨ ਵਾਲੇ ਨੌਜੁਆਨਾਂ ਨੂੰ ਭੇਜਿਆ ਜਾਵੇਗਾ ਇਜਰਾਇਲ

ਹਰਿਆਣਾ ਦੇ ਬਹਾਦਰਗੜ੍ਹ ਵਿੱਚ ਇੱਕ ਘਰ ਵਿੱਚ ਧਮਾਕਾ, ਇੱਕੋ ਪਰਿਵਾਰ ਦੇ 4 ਮੈਂਬਰਾਂ ਦੀ ਮੌਤ

ਹਰਿਆਣਾ ਵਿਧਾਨਸਭਾ ਵਿਚ ਬਜਟ ਸੈਸ਼ਨ ਦੌਰਾਨ ਅੱਜ 6 ਬਿੱਲ ਪਾਸ ਕੀਤੇ ਗਏ

ਵਿਧਾਨਸਭਾ ਸਪੀਕਰ ਹਰਵਿੰਦਰ ਕਲਿਆਣ ਨੇ ਸੁਨੀਤਾ ਵਿਲਿਅਮਸ ਨੂੰ ਭੇਜੀ ਵਧਾਈ

ਵਿਧਾਇਕ ਆਦਰਸ਼ ਗ੍ਰਾਮ ਯੋਜਨਾ ਤਹਿਤ 25 ਵਿਧਾਇਕਾਂ ਨੂੰ 1-1 ਕਰੋੜ ਰੁਪਏ ਦੀ ਰਕਮ ਕੀਤੀ ਜਾਰੀ - ਮੁੱਖ ਮੰਤਰੀ

 
 
 
 
Subscribe